ਸਾਹਬੀ ਦਾਸੀਕੇ ਸ਼ਾਹਕੋਟੀ

ਜਿੱਥੇ ਜਿਲਾ ਜਲੰਧਰ,ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਸਿੰਘੂ ਬਾਡਰ ਤੇ ਸਿਰਮੌਰ ਭੂਮਿਕਾ ਨਿਭਾ ਰਿਹਾ ਹੈ ਉਥੇ ਅੱਜ ਮਿਤੀ 15/6/2021 ਨੂੰ ਜਿਲਾ ਜਲੰਧਰ ਨੇ ਸਿੰਘੂ ਬਾਡਰ ਤੇ ਸਟੇਜ ਦੀ ਕਮਾਨ ਸੰਭਾਲ਼ੀ ।ਜਿਕਰਯੋਗ ਹੈ ਕਿ ਬੀਤੇ ਦਿਨ 14/6/21 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਇਆਂ ਗਿਆ ਜਿਸ ਵਿੱਚ ਵੱਖ ਵੱਖ ਢਾਡੀ ਜੱਥਿਆਂ ਨੇ ਸ੍ਰੋਤਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆਂ ਅਤੇ ਗੁਰੂ ਜੱਸ ਗਾਇਆ ਗਿਆ। ਅੱਜ ਗੁਰਮੇਲ ਸਿੰਘ ਰੇੜਵਾਂ ਨੇ ਸਟੇਜ ਸੇਕਟਰੀ ਦੀ ਜ਼ੁਮੇਵਾਰੀ ਨਿਭਾਈ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਅਤੇ ਵੱਖ ਵੱਖ ਬੁਲਾਰਿਆਂ ਨੇ ਮੰਚ ਨੂੰ ਸੰਬੋਧਨ ਕੀਤਾ।ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿਨਾ ਚਿਰ ਕਾਲੇ ਕਨੂੰਨ ਰੱਦ ਨਹੀਂ ਹੁੰਦੇ ਉਂਨਾਂ ਚਿਰ ਸਾਡਾ ਸਿੰਘੂ ਬਾਡਰ ਤੇ ਧਰਨਾ ਜਾਰੀ ਰਹੇਗਾ ਇਸ ਮੋਕੇ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆਂ ਅਤੇ ਝੋਨੇ ਦੀ ਲਵਾਈ ਦੇ ਬਾਵਜੂਦ ਵੀ ਕਿਸਾਨਾਂ ਮਜ਼ਦੂਰਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਅਤੇ ਕਿਸਾਨ ਮਜ਼ਦੂਰ ਆਪਣੀ ਜ਼ੁੰਮੇਵਾਰੀ ਸਮਝਦੇ ਹੋਏ ਆਪ ਮੁਹਾਰੇ ਹੀ ਸਿੰਘੂ ਬਾਡਰ ਮੋਰਚੇ ਤੇ ਪਹੁੰਚ ਰਹੇ ਹਨ।