ਸ਼ਾਹਕੋਟ:ਮਲਸੀਆ(ਸਾਹਬੀ ਦਾਸੀਕੇ)

ਪ੍ਰਜਾਪਿਤਾ ਬ੍ਰਹਮਾ ਕੁਮਾਰੀ ਇਸ਼ਵਰਿਆ ਵਿਸ਼ਵ ਵਿਦਿਆਲਿਆ ਸ਼ਾਹਕੋਟ ਅਤੇ ਮਦਰਜ਼ ਪ੍ਰਾਈਡ ਇੰਟਰਨੈਸ਼ਨ ਪਬਲਿਕ ਸਕੂਲ ਮਲਸੀਆਂ ਵੱਲੋਂ ਸਾਂਝੇ ਤੌਰ ’ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਲਿਆ ਦੇ ਸਹਾਇਕ ਸੰਚਾਲਕ ਬੀ.ਕੇ. ਪ੍ਰਵੀਨ ਅਤੇ ਸਕੂਲ ਦੇ ਚੇਅਰਪਰਸਨ ਕੁਮਾਰੀ ਅਰੁਣ ਤੇ ਪ੍ਰਿੰਸੀਪਲ ਰਜਨੀ ਅਨੇਜਾ ਦੀ ਅਗਵਾਈ ’ਚ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਇਸ਼ਵਰਿਆ ਵਿਸ਼ਵ ਵਿਦਿਆਲਿਆ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ੍ਰ. ਪਿਆਰਾ ਸਿੰਘ ਥਿੰਦ ਡੀ.ਐਸ.ਪੀ. ਸ਼ਾਹਕੋਟ ਅਤੇ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਬੁੱਕੇ ਭੇਟ ਕਰਕੇ ਸਵਾਗਤ ਕੀਤਾ ਗਿਆ, ਉਪਰੰਤ ਮਹਿਮਾਨਾਂ ਅਤੇ ਪ੍ਰਬੰਧਕਾਂ ਵੱਲੋਂ ਸ਼ਮਾ ਰੌਸ਼ਨ ਕੀਤੀ ਗਈ। ਇਸ ਮੌਕੇ ਔਰਤਾਂ ਦਾ ਸਮਾਜ ਪ੍ਰਤੀ ਰੋਲ ਅਤੇ ਕਦਰਾ-ਕੀਮਤਾ ਪ੍ਰਤੀ ਜਾਗਰੂਕ ਕਰਨ ਲਈ ਸ਼ਾਹਕੋਟ ਸ਼ਹਿਰ ਵਿੱਚ ਰੈਲੀ ਵੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ’ਚ ਇਲਾਕੇ ਦੀਆਂ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਡੀ.ਐਸ.ਪੀ. ਪਿਆਰਾ ਸਿੰਘ ਥਿੰਦ, ਐਸ.ਐਚ.ਓ. ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼, ਇਸ ਤੋਂ ਇਲਾਵਾ ਬੋਬੀ ਗਰੋਵਰ ਸ਼ਹਿਰੀ ਪ੍ਰਧਾਨ ਕਾਂਗਰਸੀ, ਅਤੇ ਪਰਮਜੀਤ ਕੌਰ ਬਾਜਜ ਵਾਈਸ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਕਾਂਗਰਸ,
ਵਿਦਿਆਲਿਆ ਦੇ ਸਹਾਇਕ ਸੰਚਾਲਕ ਬੀ.ਕੇ. ਪ੍ਰਵੀਨ, ਪ੍ਰਿੰਸੀਪਲ ਰਜਨੀ ਅਨੇਜਾ ਅਤੇ ਮੈਡਮ ਸੰਗੀਤਾ ਦੀਕਸ਼ਤ ਨੇ ਕਿਹਾ ਕਿ ਜੇਕਰ ਔਰਤ ਆਪਣੇ ਆਪ ਨੂੰ ਬਦਲ ਲਵੇ ਤਾਂ ਸਮਾਜ ਨੂੰ ਵੀ ਬਦਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਔਰਤ ਅਤੇ ਮਰਦ ਜਿੰਦਗੀ ਦੇ ਦੋ ਪਹਿਲੂ ਹਨ, ਜਿਨਾਂ ਤੋਂ ਬਿਨਾਂ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ। ਉਨਾਂ ਕਿਹਾ ਕਿ ਔਰਤਾਂ ਮਰਦਾਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਅਤੇ ਸਾਨੂੰ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਉਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਔਰਤ ਨੂੰ ਆਪਣੇ ਘਰ ਤੋਂ ਬਦਲਾਅ ਸ਼ੁਰੂ ਕਰਨਾ ਪਵੇਗਾ ਤਾਂ ਹੀ ਦੇਸ਼ ਬਦਲਿਆ ਜਾ ਸਕਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸਿ਼ਵਾਨੀ, ਪ੍ਰਿੰ: ਵੰਦਨਾ ਧਵਨ, ਅੰਜਨਾ ਪੁਰੀ ਐੱਮ.ਸੀ., ਉਰਮਿਲਾ ਭਟਾਰਾ, ਪ੍ਰੇਮ ਲਤਾ, ਕੁਮਾਰੀ ਨੀਰਜ, ਸ਼ੈਲੀ ਸਹਾਏ, ਕਿਰਨ ਬਜਾਜ, ਮੀਨੂੰ, ਕਮਲੇਸ਼, ਪਰਮਜੀਤ, ਕਿਰਨ ਦੇਵਗੁਣ, ਸੰਗੀਤਾ ਦੀਕਸ਼ਤ, ਰੂਬੀ ਗਾਂਧੀ, ਸੁਖਜੀਤ ਕੌਰ, ਪਵਨ ਪੁਰੀ ਸਾਬਕਾ ਪ੍ਰਧਾਨ, ਤਾਰਾ ਚੰਦ ਸਾਬਕਾ ਐੱਮ.ਸੀ. ਬਖਸ਼ੀਸ਼ ਸਿੰਘ ਮਠਾੜੂ, ਡਾ. ਵਿਜੈ ਬਹਿਲ, ਜਤਿੰਦਰ ਕੁਮਾਰ ਡੀ.ਪੀ., ਪ੍ਰਸ਼ੋਤਮ ਪਾਸੀ, ਕੁਲਦੀਪ ਸਚਦੇਵਾ, ਰਮਨ ਅਰੋੜਾ, ਧਰਮਪਾਲ ਭਟਾਰਾ, ਜੈ ਚੰਦ, ਦੀਪਕ ਸਹਾਏ, ਸ਼ੈਲੀ, ਸੁਖਜਿੰਦਰ ਸਿੰਘ, ਪ੍ਰਵੇਸ਼ ਕੁਮਾਰ ਲਾਡੀ, ਜੋਤੀ ਪ੍ਰਕਾਸ਼, ਸ਼ਾਮਾਂ ਆਦਿ ਹਾਜ਼ਰ ਸਨ।