ਫਗਵਾੜਾ ( ਡਾ ਰਮਨ )

ਪੀ ਡਬਲਯੂ ਡੀ ਵਿਭਾਗ ਫਗਵਾੜਾ ਦੇ ਅੈਸ ਡੀ ਓ ਸੀ੍ ਗਗਨਦੀਪ ਸਿੰਘ ਨੇ ੲਿਲਾਕਾ ਭਗਤਪੁਰਾ ਭਾਣੋਕੀ ਰੋਡ ਵਿਖੇ ਚੱਲ ਰਹੇ ਕੰਮਾ ਦਾ ਜਾੲਿਜ਼ਾ ਲਿਅਾ ਅਤੇ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ ੲਿਲਾਕਾ ਭਗਤਪੁਰਾ ਭਾਣੋਕੀ ਰੋਡ ਜੋ ਕੁਝ ਸਮਾ ਪਹਿਲਾਂ ਬਣੀ ਸੀ ਦੀਆ ਕੁਝ ਖਾਮੀਆ ਨੂੰ ਦੂਰ ਕਰਨ ਲਈ ਅੈਸ ਡੀ ਓ ਵਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਠੇਕੇਦਾਰ ਵਲੋਂ ਉਸ ਨੂੰ ਦੂਰ ਕਰਨ ਦੇ ਯਤਨ ਕੀਤੇ ਗੲੇ ਜਿਸ ਤੇ ਅੈਸ ਡੀ ਓ ਗਗਨਦੀਪ ਸਿੰਘ ਨੇ ਮੋਕਾ ਵੇਖ ਸੰਤੁਸ਼ਟੀ ਪ੍ਰਗਟ ਕੀਤੀ ੲਿਸ ਮੌਕੇ ਉਨ੍ਹਾਂ ਨਾਲ ੲਿੰਜ: ਜੇ ਈ ਪਰਵਿੰਦਰ ਕੁਮਾਰ , ੲਿੰਜ: ਜੇ ਈ ਦਲਜੀਤ ਕੁਮਾਰ ਮਿਸਤਰੀ ਆਫਤਾਵ ਆਦਿ ਮੌਜੂਦ ਸਨ ੲਿਸ ਮੌਕੇ ੲਿਲਾਕਾ ਨਿਵਾਸੀਆ ਵਲੋਂ ਵੀ ਉਨ੍ਹਾਂ ਵਲੋਂ ਕੀਤੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਗੲੀ