ਫਗਵਾੜਾ (ਡਾ ਰਮਨ /ਅਜੇ ਕੋਛੜ) ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹਿਲਾ ਆਰੋਗਿਆ ਸਮਿਤੀਆਂ ਸੰਮੇਲਨ ਦੀ ੲਿੱਕ ਵਿਸ਼ੇਸ਼ ਮੀਟਿੰਗ ਸੈਮੀਨਾਰ ਰੂਮ ਸਿਵਲ ਹਸਪਤਾਲ ਫਗਵਾੜਾ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਅੈਸ ਪੀ ਸਿੰਘ ਦੀ ਯੋਗ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਅੈਸ ਪੀ ਸਿੰਘ ਨੇ ਦੱਸਿਆ ਕਿ ਅਰਬਨ ਸੱਲਮ ਖੇਤਰਾਂ ਵਿੱਚ ਮਹਿਲਾ ਅਰੋਗਿਆ ਸਮਿਤੀਆਂ ਗਠਿਤ ਕਰਨ ਦਾ ਉਦੇਸ਼ ਸਿਹਤ ਵਿਭਾਗ ਤੇ ਲੋਕਾਂ ਚ ਗੈਪ ਨੂੰ ਦੂਰ ਕਰਨਾ ਹੈ ਉਨ੍ਹਾਂ ਸਮਿਤੀਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆ ਸਕੀਮਾ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਸਿਹਤ ਵਿਭਾਗ ਦਾ ਸਹਿਯੋਗ ਕਰਨ ਉਨ੍ਹਾਂ ਸਿਹਤ ਵਿਭਾਗ ਵੱਲੋਂ ਜੱਚਾ ਬੱਚਾ ਨੂੰ ਮਿਲਣ ਵਾਲੀਆ ਮੁੱਫਤ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਪ੍ਰੋਗਰਾਮ ਨੂੰ ਸਬੋਧਨ ਕਰਦਿਆਂ ਜ਼ਿਲ੍ਹਾ ਕਮਿਊਨਿਟੀ ਮੋਬਲਾਈਜਰ ਪ੍ਰਿਅੰਕਾ ਕੌਸ਼ਲ ਨੇ ਨੋਬਲ ਕਰੋਨਾ ਵਾਇਰਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ੲਿਸ ਬਿਮਾਰੀ ਤੋਂ ਡਰਨ ਦੀ ਨਹੀਂ ਸੁਚੇਤ ਰਹਿਣ ਦੀ ਲੋੜ ਹੈ ਹੱਥਾ ਨੂੰ ਬਾਰ ਬਾਰ ਧੋਇਆ ਜਾਵੇ , ਭੀੜ ਭਾੜ ਵਾਲੀਆ ਥਾਵਾਂ ਤੇ ਜਾਣ ਤੋਂ ਗ਼ੁਰੇਜ਼ ਕੀਤਾ ਜਾਵੇ , ਅਤੇ ਖਾਂਸੀ, ਜ਼ੁਕਾਮ ਵਾਲੇ ਮਰੀਜ਼ ਤੋਂ ਦੂਰੀ ਬਣਾ ਕੇ ਰੱਖੀ ਜਾਵੇ ੲਿਸ ਮੌਕੇ ਅੈਲ ਐਚ ਵੀ , ੲੇ ਐਨ ਐਮ , ਆਸ਼ਾ ਵਰਕਰ ਅਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਮੋਜੂਦ ਸਨ