ਅਰਨੀਵਾਲਾ 16 ਅਕਤੂਬਰ (ਰਜਿੰਦਰ )

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਤ ਰਾਮ ਮੱਲੀਆਂ ਦੀ ਅਗਵਾਈ ਚ ਮੰਡੀ ਅਰਨੀਵਾਲਾ ਚ ਡੇਰਾ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਚ ਬਸਪਾ ਵਰਕਰਾਂ ਦੀ ਇਕ ਬਲਾਕ ਪੱਧਰੀ ਵਿਚਾਰ ਵਿਟਾਦਰੇ ਕੀਤੇ । ਇਸ ਵਿਚਾਰ ਵਿਟਾਦਰੇ ਚ ਮੇਨ ਏਜੰਡਾ 2 ਨਵੰਬਰ ਨੂੰ ਫਰੀਦਕੋਟ ਵਿਖੇ ਦੋ ਪਾਰਲੀਮੈਂਟ ਹਲਕਿਆਂ ਦੇ ਵਰਕਰਾਂ ਵਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਵਿਦਿਆਰਥੀਆਂ ਦੇ ਸਕਾਲਰਸ਼ਿੱਪ ਘੁਟਾਲੇ, ਦਲਿਤ ਸਮਾਜ ਤੇ ਜਬਰਨ ਅਤਿਆਚਾਰ, ਹਲਕਾ ਜਲਾਲਾਬਾਦ ਦੇ ਹੰਸ ਰਾਜ ਗੋਲਡਨ ਤੇ ਪਿਛਲੇ ਦਿਨੀਂ ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ ਚ ਇਕ ਦਲਿਤ ਮੁੰਡੇ ਨੂੰ ਬੰਦੀ ਬਣਾ ਕੇ ਕੁੱਟਿਆ ਗਿਆ ਤੇ ਬਾਅਦ ਚ ਉਸ ਨੂੰ ਧੱਕੇ ਨਾਲ ਪਿਸ਼ਾਬ ਪਿਲਾਇਆ ਤੇ ਨਵੇਂ ਲਾਗੂ ਕੀਤੇ ਖੇਤੀ ਕਾਨੂੰਨ ਦੇ ਵਿਰੁੱਧ ਆਦਿ ਦੇ ਰੋਸ ਪ੍ਰਦਰਸ਼ਨ ਸੰਬੰਧੀ ਆਪਣੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਹੈ। ਇਸ ਮੌਕੇ ਤੇ ਮੱਲੀਆਂ ਨੇ ਕਿਹਾ ਕਿ ਚੱਕ ਜਾਨੀਸਰ ਚ ਲੜਕੇ ਨੂੰ ਤਸੀਹੇ ਦੇਣ ਵਾਲਿਆਂ ਕਥਿਤ ਦੋਸ਼ੀਆਂ ਉਪਰ ਸਖਤ ਤੋਂ ਸਖਤ ਸਜਾ ਦਿਵਾਉਣ ਲਈ ਫਾਜ਼ਿਲਕਾ ਦੇ ਪੁਲਿਸ ਮੁਖੀ ਹਰਜੀਤ ਸਿੰਘ ਨੂੰ ਮਿਲੇ ਹਨ ਤੇ ਉਨ੍ਹਾਂ ਨੂੰ ਦੋ ਦਿਨਾਂ ਚ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਤੇ ਜੇਕਰ ਦੋ ਦਿਨਾਂ ਚ ਹਲ ਨਾ ਕੀਤਾ ਤਾਂ ਬਸਪਾ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਤੇ ਸਤੀਸ਼ ਕੁਮਾਰ ਮੋਹਲਾਂ ਨੇ ਕਿਹਾ ਕਿ ਦਲਿਤ ਸਮਾਜ ਨੂੰ ਸਮੇਂ ਦੇ ਹਾਕਮਾਂ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਯੂ ਪੀ ਦੇ ਹਾਸਰਾਸ ਦੀ ਕੁਮਾਰੀ ਮਨੀਸ਼ਾ ਬਾਲਮੀਕੀ ਨਾਲ ਚਾਰ ਦਰਿੰਦਿਆਂ ਵਲੋਂ ਦਰਿੰਦਗੀ ਕਰ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਸੀ ਪਰ ਹਾਲੇ ਤੱਕ ਉਨ੍ਹਾਂ ਕਥਿਤ ਦੋਸ਼ੀਆਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਹ ਵੀ ਰੋਸ ਪ੍ਰਦਰਸ਼ਨ ਦਾ ਇਕ ਅਹਿਮ ਹਿੱਸਾ ਹੋਵੇਗਾ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਭੱਟੀ, ਹਲਕਾ ਜਲਾਲਾਬਾਦ ਜਨਰਲ ਸਕੱਤਰ ਹਰਜਿੰਦਰ ਸਿੰਘ ਰਾਣਾ ਘੁੜਿਆਣਾ, ਜਗਸੀਰ ਘੁੜਿਆਣਾ, ਸੰਨੀ,ਸ਼ੇਰ ਸਿੰਘ, ਵਿੱਕੀ, ਗੋਬਿੰਦ ਰਾਮ, ਦਲਬੀਰ ਸਿੰਘ, ਬਲਕਾਰ ਸਿੰਘ, ਜਸਵੀਰ ਸਿੰਘ, ਅਮ੍ਰਿਤਪਾਲ ਸਿੰਘ ਤੇ ਹੋਰ ਵੀ ਬਸਪਾ ਪਾਰਟੀ ਦੇ ਵਰਕਰ ਮੌਜੂਦ ਸਨ। ਇਸ ਮੌਕੇ ਤੇ ਰਾਣਾ ਘੁੜਿਆਣਾ ਵਲੋਂ ਆਏ ਹੋਏ ਆਗੂਆਂ ਨੂੰ ਵਧ ਚੜ ਕੇ ਇਕ ਵੱਡੀ ਗਿਣਤੀ ਚ ਇਸ ਰੋਸ ਪ੍ਰਦਰਸ਼ਨ ਚ ਪਹੁੰਚਣ ਦਾ ਵਿਸ਼ਵਾਸ ਦਿੱਤਾ ਗਿਆ।