* ਵਿਧਾਇਕ ਧਾਲੀਵਾਲ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ (ਡਾ ਰਮਨ ) ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਜੱਥੇਬੰਦੀ ਅਰਦਾਸ ਵੈਲਫੇਅਰ ਕਲੱਬ ਵਲੋਂ 75 ਸਫਾਈ ਸੇਵਕਾਂ ਨੂੰ ਕੋਰੋਨਾ ਆਫਤ ਵਿਚ ਰਾਹਤ ਦਿੰਦਿਆਂ ਰਾਸ਼ਨ ਦੀ ਵੰਡ ਕੀਤੀ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪੁੱਜੇ ਉਨ੍ਹਾਂ ਸਫਾਈ ਸੇਵਕਾਂ ਨੂੰ ਰਾਸ਼ਨ ਦੀ ਵੰਡ ਕਰਦਿਆਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਲੱਬ ਦੇ ਪ੍ਰਧਾਨ ਜਤਿੰਦਰ ਬੋਬੀ ਅਤੇ ਤਜਿੰਦਰ ਬਾਵਾ ਸਮੇਤ ਉਨ੍ਹਾਂ ਦੀ ਪੂਰੀ ਟੀਮ ਦਾ ਉਪਰਾਲਾ ਹੋਰਨਾਂ ਲਈ ਵੀ ਪ੍ਰੇਰਣਾ ਦਾਇਕ ਹੈ। ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਸਦਕਾ ਕਿਸੇ ਨੂੰ ਵੀ ਇਸ ਆਫਤ ਦੌਰਾਨ ਭੁੱਖੇ ਢਿੱਡ ਨਹੀਂ ਸੋਣਾ ਪਿਆ। ਕਲੱਬ ਪ੍ਰਧਾਨ ਜਤਿੰਦਰ ਬੋਬੀ ਨੇ ਦੱਸਿਆ ਕਿ ਕੋਰੋਨਾ ਆਫਤ ਦੌਰਾਨ ਉਨ੍ਹਾਂ ਜਿੱਥੇ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਉੱਥੇ ਹੀ ਫੇਸ ਮਾਸਕ ਅਤੇ ਕੋਰੋਨਾ ਤੋਂ ਬਚਾਅ ਦੇ ਹੋਰ ਉਪਕਰਣ ਭੇਂਟ ਕਰਨ ਦੇ ਨਾਲ ਹੀ ਜਰੂਰੀ ਸਾਵਧਾਨੀਆਂ ਵਰਤਣ ਬਾਰੇ ਵੀ ਸੁਚੇਤ ਕੀਤਾ ਹੈ। ਭਵਿੱਖ ਵਿਚ ਵੀ ਇਹ ਉਪਰਾਲਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸੀਨੀਅਰ ਆਗੂ ਵਿਨੋਦ ਵਰਮਾਨੀ, ਸਾਬਕਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਜਤਿੰਦਰ ਵਰਮਾਨੀ, ਦਰਸ਼ਨ ਲਾਲ ਧਰਮਸੋਤ, ਯੂਥ ਪ੍ਰਧਾਨ ਸ਼ਹਿਰੀ ਕਰਮਦੀਪ ਸਿੰਘ ਕੰਮਾ, ਐਸ.ਡੀ.ਓ. ਤਿਲਕਰਾਜ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਜੇ.ਈ. ਸੁਖਵਿੰਦਰ ਸਿੰਘ, ਨਿੰਦਰ ਕੰਡਾ, ਡਿੰਪਲ, ਸਾਹਿਲ, ਅਮਨ, ਹਨੀ ਜੱਸਲ ਅਤੇ ਕਾਲੂ ਆਦਿ ਹਾਜਰ ਸਨ।