ਅਮਰੀਕਾ ਦੇ ਸੂਬੇ ਨਿਊਜਰਸੀ ਵਿੱਚ ਇੱਕ ਹਾਈ ਸਕੂਲ ਫੁਟਬਾਲ ਖੇਡ ਦੌਰਾਨ ਫਾਇਰਿੰਗ ਹੋ ਗਈ ਜਿਸ ‘ਚ ਦੋ ਨੌਜਵਾਨਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।

ਵਿਦੇਸ਼ੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸ਼ੂਟਿੰਗ ਕੈਮਡਨ ਹਾਈ ਸਕੂਲ ਅਤੇ ਪਲੇਸੈਂਟਵਿਲ ਹਾਈ ਸਕੂਲ ਦੇ ਵਿਚਕਾਰ ਖੇਡ ਦੇ ਤੀਜੇ ਕੁਆਟਰ ਦੇ ਅੰਤ ਵਿੱਚ ਹੋਈ। ਫਾਇਰਿੰਗ ਸੁਣਦਿਆਂ ਹੀ ਸਟੇਡੀਅਮ ‘ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਮੈਦਾਨ ਵਿਚ ਲੇਟ ਗਏ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਦੋਸ਼ੀਆਂ ਦੀ ਭਾਲ ਕਰ ਰਹੀ ਹੈ।