ਸਦਨ ਦੀ ਸਪੀਕਰ ਨੈਂਸੀ ਪੈਲੋਸੀ ਨੇ ਟਰੰਪ ਵੱਲੋਂ ਆਪਣੀਆਂ ਪ੍ਰਾਪਤੀਆਂ ਕਾਂਗਰਸ ਨੂੰ ਦੱਸਣ ਵੇਲੇ ਉਹਨਾਂ ਦਾ ਭਾਸ਼ਣ ਚੁਪਚੁਪੀਤੇ ਸੁਣਨ ਤੋਂ ਬਾਅਦ ਟਰੰਪ ਦੇ ਸਰਕਾਰੀ ਭਾਸ਼ਣ ਦੀ ਕਾਪੀ ਪਾੜ ਸੁੱਟੀ। ਟਰੰਪ ਤੇ ਉਹਨਾਂ ਦੇ ਵਿਰੋਧੀ ਡੈਮੋਕਰੈਟਾਂ ਵਿਚਾਲੇ ਕੁੜਤਣ ਤੇ ਤਣਾਅ ਸ਼ੁਰੂ ਤੋਂ ਹੀ ਦਿਸ ਰਿਹਾ ਸੀ ਜਦੋਂ ਪੈਲੋਸੀ ਨੇ ਹੱਥ ਮਿਲਾਉਣ ਵਾਸਤੇ ਹੱਥ ਅੱਗੇ ਕੀਤਾ ਤਾਂ ਰਾਸ਼ਟਰਪਤੀ ਨੇ ਅੱਗੋਂ ਹੱਥ ਨਹੀਂ ਮਿਲਾਇਆ। ਪ੍ਰਤੀਨਿਧ ਸਦਨ ਯਾਨੀ ਹਾਊਸ ਆਫ ਰਿਪ੍ਰੈਨਟੇਟਿਵ ਵਿਚ ਰਾਸ਼ਟਰਪਤੀ ਦੇ ਪਿੱਛੇ ਪੈਲੋਸੀ ਔਖੀ ਬੈਠੀ ਸੀ ਤੇ ਨਕਲੀ ਮੁਸਕਾਨ ਵਿਖਾ ਰਹੀ ਸੀ। ਜਦੋਂ ਟਰੰਪ ਦਾ ਭਾਸ਼ਣ ਖਤਮ ਹੋਇਆ ਤਾਂ ਰਿਪਬਲਿਕਨ ਨੇ ਖੁਸ਼ੀ ਵਿਚ ਸਵਾਗਤ ਕੀਤਾ ਤਾਂ ਇਥੇ ਪੈਲੋਸੀ ਖੜੀ ਹੋ ਗਈ ਤੇ ਉਸਨੇ ਟਰੰਪ ਦੇ ਭਾਸ਼ਣ ਦੀ ਕਾਪੀ ਪਾੜ ਸੁੱਟੀ।