ਗੜ੍ਹਸ਼ੰਕਰ(ਬਲਵੀਰ ਚੌਪੜਾ)

ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਵਿੱਚ 12 ਵਾ ਖ਼ੂਨਦਾਨ ਕੈਂਪ 15 ਅਗਸਤ ਦਿਨ ਸ਼ਨੀਵਾਰ ਨੂੰ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈੰਕ ਰਜਿ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੀ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਅਤੇ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਪੰਡਿਤ ਕਿਸ਼ੋਰੀ ਲਾਲ ਭੜੋਲੀਆ ਨੂੰ ਸਮਰਪਿਤ ਤੇ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਵਿੱਚ 15 ਅਗਸਤ ਦਿਨ ਸ਼ਨੀਵਾਰ ਨੂੰ ਲਗਾਏ ਜਾ ਰਹੇ ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਨੌਜਵਾਨਾਂ ਦਾ ਅਹਿਮ ਯੋਗਦਾਨ ਰਹਿੰਦਾ ਹੈ ਉਨ੍ਹਾਂ ਨੌਜਵਾਨਾਂ ਤੇ ਖ਼ੂਨਦਾਨੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੂਰੇ ਵਿਸ਼ਵ ਵਿਚ ਕੋਰੋਨਾ ਮਹਾਂਮਾਰੀ ਕਰਨ ਪਹਿਲਾਂ ਹੀ ਬਲੱਡ ਬੈਂਕਾ ਵਿੱਚ ਬਹੁਤ ਕਮੀ ਚੱਲ ਰਹੀ ਹੈ ਇਸ ਲਈ ਸਾਡਾ ਸਾਰਿਆ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਖ਼ੂਨ ਦਾਨ ਕੈਂਪ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਣਾ ਚਾਹੀਦਾ ਹੈ।