ਰੋਹਤਕ ਦੀ ਇੱਕ ਜ਼ਿਲ੍ਹਾ ਮੈਜਿਸਟਰੇਟ ਅਦਾਲਤ ਨੇ ਵਿਸ਼ੇਸ਼ ਵਿਆਹ ਐਕਟ ਦੇ ਤਹਿਤ ਇੱਕ ਰੋਹਤਕ ਦੇ ਲੜਕੇ ਅਤੇ ਮੈਕਸੀਕਨ ਦੀ ਲੜਕੀ ਦਾ ਵਿਆਹ ਕਰਵਾਉਣ ਲਈ 13 ਅਪ੍ਰੈਲ ਦੀ ਰਾਤ ਨੂੰ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਦੋਵਾਂ ਦਾ ਵਿਆਹ ਕਰਵਾਇਆ। ਇਹ ਜੋੜਾ ਲਾਕ ਡਾਊਨ ਲੱਗਣ ਕਾਰਨ ਵਿਆਹ ਨਹੀਂ ਕਰਵਾ ਸਕਿਆ ਸੀ।

ਇਹ ਜੋੜਾ ਇੱਕ ਲੈਂਗੂਏਜ਼ ਲਰਨਿੰਗ ਐਪ ਤੇ 2017 ਵਿੱਚ ਮਿਲਿਆ ਸੀ ਅਤੇ ਅਗਲੇ ਸਾਲ ਦੋਵਾਂ ਨੇ ਇੰਗੇਜ਼ਮੈਂਟ ਕਰ ਲਈ।ਐਡਵੋਕੇਟ ਨਿਰੰਜਨ ਕਸ਼ਯਪ ਦੇ ਅਨੁਸਾਰ ਰੋਹਤਕ ਦੀ ਸੂਰਿਆ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਅਤੇ ਉਸਦੀ ਮੈਕਸੀਕਨ ਮੂਲ ਸਾਥਣ ਡਾਨਾ ਜੋਹਰੀ ਓਲੀਵਰੋਸ ਕਰੂਜ਼ ਨੇ 17 ਫਰਵਰੀ ਨੂੰ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਾਉਣ ਲਈ ਅਰਜ਼ੀ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ “ਉਹ ਦੋਵੇਂ ਲੈਂਗੂਏਜ਼ ਲਰਨਿੰਗ ਐਪ ‘ਤੇ ਮਿਲੇ ਸਨ। 2017 ਵਿੱਚ, ਡਾਨਾ ਆਪਣੇ ਸਾਥੀ ਦੇ ਜਨਮਦਿਨ ‘ਤੇ ਭਾਰਤ ਆਈ ਸੀ। ਫੇਰ ਇਸ ਸਾਲ 11 ਫਰਵਰੀ ਨੂੰ ਡਾਨਾ ਅਤੇ ਉਸਦੀ ਮਾਂ ਵਿਆਹ ਲਈ ਭਾਰਤ ਆਏ ਸਨ। ਜਿਸ ਤੋਂ ਬਾਅਦ ਦੋਵਾਂ ਨੇ 17 ਫਰਵਰੀ ਨੂੰ ਵਿਸ਼ੇਸ਼ ਵਿਆਹ ਐਕਟ ਤਹਿਤ ਵਿਆਹ ਲਈ ਅਰਜ਼ੀ ਦਿੱਤੀ ਸੀ, ਜੋ ਕਿ “30 ਦਿਨਾਂ ਦਾ ਨੋਟਿਸ ਹੁੰਦਾ ਹੈ।

ਇਹ ਨੋਟਿਸ 18 ਮਾਰਚ ਨੂੰ ਖਤਮ ਹੋਣਾ ਸੀ ਪਰ ਉਦੋਂ ਤੱਕ ਲਾਕ ਡਾਊਨ ਸ਼ੁਰੂ ਹੋ ਗਿਆ ਸੀ ਇਸ ਲਈ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਦੋਵਾਂ ਨੇ ਜ਼ਿਲ੍ਹਾ ਕੁਲੈਕਟਰ ਨੂੰ ਪੱਤਰ ਸੌਂਪਿਆ ਜਿਸ ਤੋਂ ਬਾਅਦ ਕੁਲੈਕਟਰ ਨੇ ਉਨ੍ਹਾਂ ਦਾ ਵਿਆਹ ਕਰਵਾਇਆ।

ਐਡਵੋਕੇਟ ਨਿਰੰਜਨ ਕਸ਼ਯਪ ਨੇ ਜੋੜੇ ਨੂੰ ਵਿਆਹ ਕਰਾਉਣ ਵਿਚ ਮਦਦ ਕੀਤੀ, ਨੇ ਦੱਸਿਆ “ਉਹ ਦੋਵੇਂ ਸਾਡੇ ਕੋਲ ਆਏ ਸਨ। ਕਿਉਂਕਿ ਲੜਕੀ ਮੈਕਸੀਕੋ ਦੀ ਸੀ, ਉਹ ਵਿਸ਼ੇਸ਼ ਮੈਰਿਜ ਐਕਟ ਦੇ ਤਹਿਤ ਵਿਆਹ ਕਰ ਸਕਦੀ ਹੈ। ਬਾਅਦ ਵਿਚ, ਅਸੀਂ ਜ਼ਿਲ੍ਹਾ ਮੈਜਿਸਟਰੇਟ ਕੋਲ ਪਹੁੰਚੇ ਅਤੇ ਲੜਕੀ ਨੇ ਮੈਕਸੀਕਨ ਅੰਬੈਸੀ ਅਤੇ ਹੋਰ ਦਫਤਰਾਂ ਨੂੰ ਕਲੀਅਰੈਂਸ ਸਰਟੀਫਿਕੇਟ ਲਈ ਅਰਜੀਆਂ ਦਿੱਤੀਆਂ। ਐਨਓਸੀ ਮਿਲਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਨੇ ਰਾਤ ਨੂੰ ਅਦਾਲਤ ਖੋਲ੍ਹ ਦਿੱਤੀ ਅਤੇ 13 ਅਪ੍ਰੈਲ ਨੂੰ ਰਾਤ 8 ਵਜੇ ਦੋਵਾਂ ਦਾ ਵਿਆਹ ਹੋਇਆ।