ਅਤਿਵਾਦੀਆਂ ਵੱਲੋਂ ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਛੇ ਬੰਗਾਲੀ ਮਜ਼ਦੂਰਾਂ ਦੀ ਹੱਤਿਆ
ਕੁਲਗਾਮ, 29 ਅਕਤੂਬਰ, 2019 : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ•ੇ ਵਿਚ ਅਣਪਛਾਤੇ ਅਤਿਵਾਦੀਆਂ ਨੇ ਅੱਜ ਸ਼ਾਮ 6 ਬੰਗਾਲੀ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਜਦਕਿ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ।
ਏਜੰਸੀ ਰਿਪੋਰਟਾਂ ਮੁਤਾਬਕ ਜ਼ਖ਼ਮੀ ਨੂੰ ਆਨੰਤਨਾਗ ਦੇ ਜ਼ਿਲ•ਾ ਹਸਪਤਾਲ ਵਿਚ ਲਿਆਂਦਾ ਗਿਆ ਹੈ। ਮਾਰੇ ਗਏ ਸਾਰੇ ਮਜ਼ਦੂਰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ•ੇ ਦੇ ਰਹਿਣ ਵਾਲੇ ਸਨ। 18 ਬਟਾਲੀਅਨ ਆਰਮੀ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਦਸਤੇ ਮੌਕੇ ‘ਤੇ ਪੁੱਜ ਗਏ ਹਨ ਜਿਹਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਹਮਲੇ ਬਾਰੇ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਸਤਵਾਂ ਮਜ਼ਦੂਰ ਜ਼ਹੂਰੂਦੀਨ ਇਲਾਜ ਵਾਸਤੇ ਹਸਪਤਾਲ ਲਿਆਂਦਾ ਗਿਆ। ਉਸਦੇ ਲੱਤ ਵਿਚ ਗੋਲੀ ਵੱਜੀ ਹੈ। (ਏ. ਐਨ. ਆਈ.)