ਚੂਹੜ ਪਿੰਡ ਦੇ ਸਰਪੰਚ ਰਜਨੀਸ਼ ਗੌਤਮ ਨੇ ਆਪਣੇ ਇੱਕ ਸਾਲ ਦਾ ਰਿਪੋਰਟ ਕਾਰਡ ਪਿੰਡ ਦੇ ਲੋਕਾਂ ਸਾਹਮਣੇ ਰੱਖਦਿਆਂ ਹੋਇਆਂ ਦੱਸਿਆ ਕਿ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਓਹਨਾ ਨੇ ਪਿਛਲੇ ਇੱਕ ਸਾਲ ਦੌਰਾਨ ਕਰੀਬੀ ਤੀਹ ਲੱਖ ਰੁਪਏ ਦੇ ਵਿਕਾਸ ਕਾਰਜ ਨਪੇੜੇ ਚਾੜੇ ਜਿਹਨਾ ਵਿੱਚ ਛੱਪੜ ਦਾ ਨਵੀਨੀਕਰਨ ਕਰਨਾ, ਸੀਵਰੇਜ ਪਾਉਣਾ, ਭਗਵਾਨ ਵਾਲਮੀਕਿ ਜੀ ਦੇ ਮੰਦਿਰ ਅੱਗੇ ਇੰਟਰਲਾਕ ਲਗਵਾਉਣ ਦਾ ਕੰਮ, ਸ਼ਮਸ਼ਾਨ ਘਾਟ ਵਿਖੇ ਲੈਂਟਰ ਪਾਉਣਾ, ਇਹ ਸਾਰੇ ਕੰਮ ਪਿੰਡ ਦੁਆਰਾ ਚੁਣੀ ਗਈ ਪੰਚਾਇਤ ਨੇ ਪਹਿਲ ਦੇ ਆਧਾਰ ਤੇ ਕਰਵਾਏ ਸਿਰਫ ਇੱਕ ਸਾਲ ਵਿੱਚ ਇਸ ਸਮੇਂ ਦੌਰਾਨ ਸਾਰੇ ਪਿੰਡ ਵਾਸੀਆਂ ਵਲੋਂ ਵੀ ਪੰਚਾਇਤ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਜਿਸ ਦਾ ਸਾਰੀ ਪੰਚਾਇਤ ਧੰਨਵਾਦੀ ਹੈ ਇਸ ਦੇ ਨਾਲ ਹੀ ਸ, ਜਗਬੀਰ ਸਿੰਘ ਬਰਾੜ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਪਿੰਡ ਦਾ ਕੋਈ ਵੀ ਕੰਮ ਅਧੂਰਾ ਨਾ ਰਿਹਾ ਅਤੇ ਅੱਗੇ ਤੋਂ ਵੀ ਜ਼ਿਆਦਾ ਤੋਂ ਜ਼ਿਆਦਾ ਬਰਾੜ ਸਾਬ ਵਲੋ ਗਰਾਂਟ ਜਾਰੀ ਕਰਨ ਦਾ ਭਰੋਸਾ ਦੁਆਇਆ ਗਿਆ ਹੈ ਤਾਂ ਕਿ ਜੋ ਕੰਮ ਅਜੇ ਅਧੂਰੇ ਹਨ ਉਹਨਾਂ ਨੂੰ ਜਲਦੀ ਪੂਰਾ ਕੀਤਾ ਜਾ ਸਕੇ