ਫਗਵਾੜਾ ( ਪੰਜਾਬ ਬਿਊਰੋ) ਭਗਤਪੁਰਾ ਗਲੀ ਨੰਬਰ 1 ਏ ਦੇ ਵਸਨੀਕ ਸੀਵਰੇਜ ਦੀ ਗੰਭੀਰ ਸਮੱਸਿਆ ਕਾਰਣ ਲੋਕਾਂ ਦਾ ਜੀਵਨ ਨਰਕ ਬਣਿਆ ਹੋਇਆ ਹੈ ਜਿਸ ਦੀ ਅਖਬਾਰਾਂ ਵਿਚ ਖਬਰਾਂ ਲਗਣ ਤੋ ਬਾਅਦ ਵੱਖ ਵੱਖ ਵਿਭਾਗਾਂ ਨੇ ਗੰਭੀਰ ਨੋਟਿਸ ਲਿਆ ਜਿਸ ਤਹਿਤ ਸਥਾਨਕ ਸਿਵਲ ਹਸਪਤਾਲ ਫਗਵਾੜਾ ਦੇ ਐੱਸ ਐਮ ਓ ਡਾਕਟਰ ਕਮਲ ਕਿਸ਼ੋਰ ਵਲੋ ਦਿਤੇ ਨਿਰਦੇਸ਼ਾ ਤਹਿਤ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਅਤੇ ਬਲਿਹਾਰ ਚੰਦ ਦੀ ਟੀਮ ਮਨਜਿੰਦਰ ਕੁਮਾਰ,ਕਮਲਪ੍ਰੀਤ ਸਿੰਘ,ਮਨਦੀਪ ਸਿੰਘ,ਗੁਰਦੇਵ ਸਿੰਘ,ਹਰਦੀਪ ਸਿੰਘ, ਮਲਟੀਪਰਪਜ ਹੈਲਥ ਵਰਕਰ ਵਲੋ ਘਰ ਘਰ ਜਾਕੇ ਬੁਖਾਰ ਦੇ ਮਰੀਜਾਂ ਦੀਆ ਬਲੱਡ ਸਲਾਈਡਾ ਬਣਾਈਆ ਲੋਕਾਂ ਨੂੰ ਡੇਂਗੂ ਤੋ ਬਚਾਅ ਬਾਰੇ ਜਾਣਕਾਰੀ ਦਿੱਤੀ। ਤੇ ਪਾਫਲੇਟ ਵੰਡੇ ਅਤੇ ਆਰ ਐੱਸ ਪੇਕਟ ਵੀ ਵੰਡੇ ਬਲਵੀਰ ਕੁਮਾਰ,ਅਸ਼ੀਸ਼ ਮੱਟੂ ,ਕਰਨ ਕੁਮਾਰ,ਜਸਵਿੰਦਰ ਕੁਮਾਰ,ਰਮਨ ਕੁਮਾਰ, ਬਰਿੱਡਿੰਗ ਚੈੱਕਰਾਂ ਨੇ ਘਰ ਘਰ ਜਾ ਕੇ ਮਛਰ ਦੇ ਲਾਰਵੇ ਦੀ ਚੈਕਿੰਗ ਕੀਤੀ ਜਿਨਾ ਘਰਾਂ ਵਿਚ ਐਡਿਜ਼ ਅਜਿਪਤੀ ਮਛਰ ਦਾ ਲਾਰਵਾ ਮਿਲਿਆ ਤੇ ਉਹਨਾਂ ਚਲਾਣ ਵੀ ਕੱਟੇ।ਤੇ ਉਸ ਮਛਰ ਨੂੰ ਨਸ਼ਟ ਵੀ ਕਰਵਾਇਆ ਗਿਆ ਖੜੇ ਪਾਣੀ ਤੇ ਦਵਾਈ ਦਾ ਸਪਰੇਅ ਕੀਤਾ ਗਿਆ।ਉਥੇ ਹੀ ਸੀਵਰੇਜ ਐਂਡ ਵਾਟਰ ਸਪਲਾਈ ਵਿਭਾਗ ਦੇ ਐਸ ਡੀ ਓ ਗੁਲਸ਼ਨ ਕੁਮਾਰ ਦੇ ਅਣਥਕ ਮਿਹਨਤ ਅਤੇ ਯਤਨਾਂ ਸਦਕਾ ਗੰਦੇ ਪਾਣੀ ਨੂੰ ਖਤਮ ਕਰਨ ਦੇ ਯਤਨ ਲਈ ਟੈਂਕਰ ਭੇਜਿਆ ਅਤੇ ਸੀਵਰੇਜ ਦੀ ਪੂਰੀ ਲਾਈਨ ਦੀ ਸਫਾਈ ਦਾ ਕੰਮ ਖੁਦ ਮੌਕੇ ਤੇ ਪਹੁੰਚ ਕੇ ਸ਼ੁਰੂ ਕਰਵਾਇਆ ਜਿਸਦਾ ਇਲਾਕੇ ਦੀ ਕੌਂਸਲਰ ਬੀਬੀ ਪਰਮਜੀਤ ਕੌਰ ਕੰਬੋਜ ਨੇ ਧੰਨਵਾਦ ਕੀਤਾ ।