ਫਗਵਾੜਾ (ਗੁਰਮੀਤ ਸਿੰਘ ਟਿੰਕੂ) ਸਾਹਿਬ ਜੀ ਦੀ ਅਪਾਰ ਕਿ੍ਪਾ ਸਦਕਾ ਅੱਜ ਅਕਾਲ ਸਟੂਡੈਂਟਸ ਫੈਡਰੇਸ਼ਨ ਫਗਵਾੜਾ ਦੇ ਸਮੂਹ ਨੋਜਵਾਨ ਵੀਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਜਿਥੇ ਬੰਨ੍ਹ ਬਣਨ ਦੀ ਸੇਵਾ ਬੇਅੰਤ ਸੰਗਤਾਂ ਤਨਦੇਹੀ ਨਾਲ ਨਿਭਾਹ ਰਹੀਆਂ ਹਨ। ਉਮੀਦ ਹੈ ਕਿ ਆਉਂਦੇ ਥੋੜੇ ਦਿਨਾਂ ਚ ਬੰਨ੍ਹ ਦੀ ਸੇਵਾ ਮੁੰਕਮਲ ਹੋਵੇਗੀ। ਫਿਰ ਉਸ ਤੋਂ ਅਗਲੇ ਪੜਾਅ ਦੀਆਂ ਬੇਅੰਤ ਸੇਵਾਵਾਂ ਸ਼ੁਰੂ ਹੋਣਗੀਆਂ। ਜਿਹੜੀਆਂ ਸੰਗਤਾਂ ਸੇਵਾ ਕਰਨ ਲਈ ਪਹੁੰਚ ਸਕਦੀਆਂ ਹੋਣ ਜ਼ਰੂਰ ਪਹੁੰਚਣ ਜੀ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਬੇਨਤੀ ਕਰਤਾ- ਅਕਾਲ ਸਟੂਡੈਂਟਸ ਫੈਡਰੇਸ਼ਨ ਫਗਵਾੜਾ।