(ਅਸ਼ੋਕ ਲਾਲ)

ਪਿਛਲੇ ਦਿਨੀਂ ਰਣਜੀਤ ਬਾਵਾ ਵਲੋਂ ਗਾਇਆ ਗੀਤ ਮੇਰਾ ਕੀ ਕਸੂਰ ਆ ਜਿਸ ਵਿੱਚ ਕਿਸੇ ਵੀ ਧਰਮ ਖਾਸ ਨੂੰ ਟਾਰਗੇਟ ਨਾ ਕਰਦੇ ਹੋਏ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੀ ਗੱਲ ਕੀਤੀ ਗਈ। ਜਿਸ ਨੂੰ ਲੈਕੇ ਪਿਛਲੇ ਦਿਨੀਂ ਕੁੱਝ ਅਖੌਤੀ ਸ਼ਿਵ ਸੈਨਾ ਦੇ ਆਗੂਆਂ ਵੱਲੋਂ f.i.r. ਦਰਜ਼ ਕਰਵਾਈ ਗਈ।
ਜਿਸ ਦੇ ਵਿਰੁੱਧ ਅੱਜ ਅਕਾਲ ਸਟੂਡੈਂਟਸ ਫੈਡਰੇਸ਼ਨ,ਏਕਸ ਇੰਟਰਨੈਸ਼ਨਲ ਅਤੇ ਬਹੁਜਨ ਸਮਾਜ ਵਲੋਂ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ, ਤੇ d.g.p ਪੰਜਾਬ ਦੇ ਨਾਮ s.p ਫਗਵਾੜਾ ਨੂੰ ਸੋਂਪਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਰਣਜੀਤ ਬਾਵੇ ਤੇ ਦਰਜ਼ f.i.r. ਜਲਦ ਤੋਂ ਜਲਦ ਰੱਦ ਕੀਤੀ ਜਾਵੇ ਕਿਉਂਕਿ ਇਸ ਗੀਤ ਵਿੱਚ ਕਿਸੇ ਖਾਸ ਧਰਮ ਨੂੰ ਟਾਰਗੇਟ ਨਹੀਂ ਕੀਤਾ ਗਿਆ, ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੀ ਹੀ ਗੱਲ ਕੀਤੀ ਗਈ ਹੈ। ਜਾਣਬੁੱਝ ਕੇ ਅਖੌਤੀ ਸ਼ਿਵ ਸੈਨਾ ਦੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸਸਤੀ ਸ਼ੋਹਰਤ ਲੲੀ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਲੋਕਤੰਤਰ ਦੇਸ਼ ਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਮੰਗ ਕੀਤੀ ਕਿ ਰਣਜੀਤ ਬਾਵੇ ਦਾ ਮੂੰਹ ਕਾਲਾ ਕਰਨ ਲਈ ਇੱਕ ਲੱਖ ਰੁਪਏ ਦੇਣ ਦੀ ਗੱਲ ਕਹਿ ਕੇ ਲੋਕਾਂ ਨੂੰ ਉਕਸਾਉਣ ਵਾਲੇ ਅਖੌਤੀ ਸ਼ਿਵ ਸੈਨਾ ਦੇ ਆਗੂਆਂ ਤੇ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਧਰਮ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਨਾ ਫੈਲੇ।ਇਸ ਮੋਕੇ ਵੱਖ-ਵੱਖ ਜਥੇਬੰਦੀਆਂ ਤੋਂ ਆਗੂ ਹਾਜ਼ਰ ਸਨ।