Home Punjabi-News ਅਕਾਲ ਤਖ਼ਤ ਸਾਹਿਬ ਪੇਸ਼ ਹੋਇਆ ਸਿੱਧੂ ਮੂਸੇਵਾਲਾ

ਅਕਾਲ ਤਖ਼ਤ ਸਾਹਿਬ ਪੇਸ਼ ਹੋਇਆ ਸਿੱਧੂ ਮੂਸੇਵਾਲਾ

ਨਾਮੀ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਅੱਜ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਜਿਥੇ ਉਸਨੇ ਆਪਣੇ ਗਾਣਿਆਂ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਮਾਫੀ ਮੰਗੀ। ਸਿੱਧੂ ਮੂਸੇਵਾਲਾ ਵੱਲੋਂ ਗਾਏ ਗੀਤ ‘ਚ ‘ਮਾਈ ਭਾਗੋ’ ਦੇ ਜ਼ਿਕਰ ਨੂੰ ਲੈ ਕੇ ਇੱਕ ਸ਼ੋਅ ਦੀ ਵੀਡੀੳ ਵਾਇਰਲ ਹੋਈ ਸੀ ਜਿਥੇ ਜਨਤਕ ਮਾਫੀ ਮੰਗਣ ਤੋਂ ਬਾਅਦ ਉਹ ਸਟੇਜ ਸ਼ੋਅ ਦੌਰਾਨ ਫੇਰ ਤੋਂ ਉਹੀ ਗੀਤ ਗਾਉਂਦਾ ਨਜ਼ਰ ਆਇਆ ਸੀ।

ਸਿੱਧੂ ਨੇ ਅੱਜ ਉਸੇ ਗੀਤ ਸਬੰਧੀ ਅਕਾਲ ਤਖਤ ਜਥੇਦਾਰ ਕੋਲ ਆਪਣੀ ਗਲਤੀ ਮੰਨੀ। ਜਾਣਕਾਰੀ ਮੁਤਾਬਕ ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਵੀ ਜਥੇਦਾਰ ਅਕਾਲ ਤਖਤ ਨੂੰ ਮਿਲਣ ਆਏ ਸਨ, ਪਰ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ। ਸਿੱਧੂ ਨੂੰ ਅਕਾਲ ਤਖਤ ‘ਤੇ ਤਲਬ ਕੀਤਾ ਗਿਆ ਸੀ।