K9NEWSPUNJAB BUREAU-
ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਹਮੇਸ਼ਾਂ ਚਰਚਾ ਵਿੱਚ ਰਹੇ ਪ੍ਰਸਿੱਧ ਪ੍ਰਡਿਉਸਰ ਤੇ ਗਾਇਕ *ਰਣਯੋਧ ਯੋਧੂ* ਆਪਣੇ ਨਵੇ ਗੀਤ “ਤੂੰ ਫਿਰਦੀ” ਨਾਲ ਫਿਰ ਤੁਹਾਡੇ ਰੂਬਰੂ ਹੋਣ ਆ ਰਹੇ ਹਨ।ਇਸ ਗੀਤ ਨੂੰ ਕਲਮ ਬੰਦ ਕੀਤਾ ਹੈ,ਸਾਫ਼ ਸੁਥਰੀ ਲੇਖਣੀ ਦੇ ਮਾਲਕ ਗੀਤਕਾਰ ਕਾਲਾ ਖਾਨਪੁਰੀ ਜੀ ਨੇ ਤੇ ਸੰਗੀਤ ਨੂੰ ਧੁਨਾ ਵਿੱਚ ਪਰੋਇਆ ਹੈ ਪ੍ਰਸਿੱਧ ਸੰਗੀਤਕਾਰ ਮਿਊਜ਼ਿਕ ਕੀ ਨੇ ਤੇ ਬਹੁਤ ਹੀ ਮਨਮੋਹਕ ਥਾਂਵਾਂ ਤੇ ਫਿਲਮਾਇਆ ਹੈ ਵੀਡਿਓ ਡਾਇਰੈਕਟਰ ਸੋਨੀ ਸੋਹਲ ਜੀ ਨੇ,ਇਹ ਗੀਤ ਬਹੁਤ ਜਲਦੀ ਟੀ ਵੀ ਚੈਨਲਾ ਦਾ ਸ਼ਿੰਗਾਰ ਬਣੇਗਾ।ਇਸ ਗੀਤ ਦੇ ਬੋਲ ਵੀ ਗਾਇਕ ਰਣਯੋਧ ਯੋਧੂ ਜੀ ਨੇ ਬਹੁਤ ਹੀ ਵਧੀਏ ਤਰੀਕੇ ਨਾਲ ਬੋਲੇ ਹਨ।ਰਣਯੋਧ ਯੋਧੂ ਬਹੁਤ ਹੀ ਸੁਲ਼ਝੇ ਹੋਏ ਗਾਇਕ ਹਨ,ਉਂਨਾਂ ਨਾਲ ਗੱਲ ਕਰਨ ਤੇ ਉਂਨਾਂ ਕਿਹਾ ਕਿ ਇਸ ਗੀਤ ਨੂੰ ਸ਼ਿੰਗਾਰਨ ਲਈ ਸਾਡੀ ਸਾਰੀ ਟੀਮ ਨੇ ਦਿਲੋਂ ਕੰਮ ਕੀਤਾ ਹੈ।ਸਾਨੂੰ ਆਸ ਹੈ ਕਿ ਇਹ ਗੀਤ ਸ੍ਰੋਤਿਆਂ ਨੂੰ ਬਹੁਤ ਪਸੰਦ ਆਵੇਗਾ,ਗੀਤ ਦੇ ਬੋਲ ਵੀ ਦਿਲ ਨੂੰ ਟੁੰਬਣ ਵਾਲੇ ਹਨ।ਭਾਵੇਂ ਗੀਤ ਦੇ ਟਾਈਟਲ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਦਰਦ ਭਰਿਆ ਗੀਤ ਹੈ ਪਰ ਸੁਣਨ ਤੇ ਪਤਾ ਚੱਲੇਗਾ ਕਿ ਇਹ ਗੀਤ ਰੂਹ ਨੂੰ ਸਕੂਨ ਵੀ ਦੇਵੇਗਾ।